Tuesday, April 30, 2024

Punjab Election 2022

ਪਟਿਆਲਾ ਵਾਸੀਆਂ ਵਲੋਂ ਆਮ ਆਦਮੀ ਪਾਰਟੀ ਵਲੋਂ ਹੁੰਝਾ ਫੇਰੂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਭੰਗੜੇ ਪਾਏ

ਬਿਸ਼ਨ ਨਗਰ ਦੀ ਮੇਨ ਮਾਰਕੀਟ ਵਿਖੇ ਸਮੁੰਹ ਦੁਕਾਨਦਾਰਾਂ, ਨਗਰ ਵਾਸੀਆਂ ਵਲੋਂ ਪੰਜਾਬ ਵਿਧਾਨ ਸਭਾ ਦੀ ਚੋਣ ਦੇ ਨਤੀਜੇ ਆਉਣ ਉਪਰੰਤ ਆਮ ਆਦਮੀ ਪਾਰਟੀ ਦੀ  ਇਤਿਹਾਸਕ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇਂ ਅਤੇ ਭੰਗੜੇ ਪਾਏ ਗਏ ਇਸ ਮੋਕੇ ਸੁਰਿੰਦਰਪਾਲ ਗੋਇਲ ਨੇ ਕਿਹਾ ਕਿ ਪੰਜਾਬ ਦੇ ਸਿਆਸਤਦਾਨਾਂ ਵਲੋਂ ਆਪਣੇ-ਆਪਣੇ ਕਾਰਜਕਾਲ ਸਮੇਂ ਵਿੱਚ ਸਿਰਫ ਤੇ ਸਿਰਫ ਆਪਣੀਆਂ ਤਜੋਰੀਆਂ ਭਰਨ ਦਾ ਆਪਣੇ ਭਾਈ-ਭਤੀਜਿਆਂ ਨੂੰ ਸਰਕਾਰ ਦੇ ਨਜ਼ਾਇਜ ਲਾਭ ਦੇਣ ਦਾ ਕੰਮ ਕਰਕੇ ਪੰਜਾਬ ਦੀ ਲੋਕਾਂ ਨਾਲ ਧਰੋਹ ਕੀਤਾ ਪੰਜਾਬ ਦੇ ਲੋਕ ਇਹਨਾਂ ਦੇ ਮਾੜੇ ਕੰਮਾਂ ਤੋਂ ਬਹੂਤ ਦੁੱਖੀ ਸਨ

ਚੋਣ ਲੜ ਰਹੇ ਉਮੀਦਵਾਰਾਂ ਦੇ ਸਮਰਥਕਾਂ ਅਤੇ ਰਿਸ਼ਤੇਦਾਰਾਂ ਲਈ ਜਾਰੀ ਹੋਈਆਂ ਸਖ਼ਤ ਹਦਾਇਤਾਂ

ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਜ਼ਿਲ੍ਹੇ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਵਿਧਾਨ ਸਭਾ ਚੋਣਾਂ-2022 ਲਈ ਚੋਣ ਲੜ ਰਹੇ ਵਿਧਾਨ ਸਭਾ ਹਲਕਾ, ਖਰੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਡੇਰਾਬਸੀ ਦੀ ਸੀਟਾਂ ਦੇ ਉਮੀਦਵਾਰਾਂ ਦੇ ਸਮੱਰਥਕਾਂ ਅਤੇ ਰਿਸ਼ਤੇਦਾਰਾਂ ਨੂੰ  18 ਫਰਵਰੀ  ਨੂੰ ਸ਼ਾਮ 06-00 ਵਜੇ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ  ਫੌਰੀ ਤੌਰ ਤੇ ਬਾਹਰ ਜਾਣ ਦੇ ਆਦੇਸ਼ ਜਾਰੀ ਕੀਤੇ ਹਨ।

ਵੋਟਰਾਂ ਦੀ ਸਹੂਲਤ ਲਈ ਹਰ ਇੱਕ ਬੂਥ ’ਤੇ ਤਾਇਨਾਤ ਹੋਣਗੇ ਵਲੰਟੀਅਰ : ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਦਿਵਿਆਂਗਜਨ ਵੋਟਰਾਂ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਸਹੂਲਤ ਲਈ ਹਰ ਇੱਕ ਬੂਥ ਉਪਰ 5 ਤੋਂ 7 ਚੋਣ ਮਿੱਤਰ ਵਜੋਂ  ਵਲੰਟੀਅਰ ਤਾਇਨਾਤ ਕੀਤੇ ਜਾਣੇ ਹਨ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਾਇਨਾਤ ਕੀਤੇ ਜਾਣ ਵਾਲੇ 13 ਹਜ਼ਾਰ ਵਲੰਟੀਅਰਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ।